ਗੁਰੂ ਨਾਨਕ ਕਾਲਜ ਸੁਖਚੈਨਆਣਾ ਸਾਹਿਬ, ਫਗਵਾੜਾ ਵੱਲੋਂ : ਸੰਵੇਦਨਾ-2 ਅੰਤਰਰਾਸ਼ਟਰੀ ਖ਼ੂਨਦਾਨ ਦਾਨ ਮੁਹਿੰਮ ਦਾ ਆਯੋਜਨ

 
ਫਗਵਾੜਾ, 12 ਅਪ੍ਰੈਲ 2025: ਗੁਰੂ ਨਾਨਕ ਕਾਲਜ ਸੁਖਚੈਨਆਣਾ ਸਾਹਿਬ, ਫਗਵਾੜਾ ਦੀ ਐੱਨ.ਐੱਸ.ਐੱਸ.ਇਕਾਈ ਵੱਲੋਂ 'ਸੰਵੇਦਨਾ -2 ਦੇ ਤਹਿਤ ਅੰਤਰਰਾਸ਼ਟਰੀ ਖ਼ੂਨਦਾਨ ਮੁਹਿੰਮ' ਦਾ ਵਿਸ਼ੇਸ਼ ਆਯੋਜਨ ਕੀਤਾ ਗਿਆ।ਇਸ ਮੁਹਿੰਮ ਦਾ ਮਕਸਦ ਸਮਾਜ ਵਿੱਚ ਖ਼ੂਨਦਾਨ ਪ੍ਰਤੀ ਜਾਗਰੂਕਤਾ ਫੈਲਾਉਣਾ ਅਤੇ ਨੌਜਵਾਨ ਪੀੜ੍ਹੀ ਨੂੰ ਸਮਾਜਿਕ ਜ਼ਿੰਮੇਵਾਰੀ ਵੱਲ ਪ੍ਰੇਰਿਤ ਕਰਨਾ ਸੀ। ਵਿਦਿਆਰਥੀਆਂ, ਅਧਿਆਪਕਾਂ ਅਤੇ ਸਟਾਫ ਮੈਂਬਰਾਂ ਵੱਲੋਂ ਰਿਕਾਰਡ ਤਾਦਾਦ ਵਿੱਚ ਖ਼ੂਨਦਾਨ ਕਰਕੇ ਇਸ ਉਪਰਾਲੇ ਨੂੰ ਸਫਲ ਬਣਾਉਣਗੇ।ਪ੍ਰਿੰਸੀਪਲ ਗੁਰਦੇਵ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ, "ਖ਼ੂਨਦਾਨ ਸਭ ਤੋਂ ਵੱਡੀ ਮਨੁੱਖਤਾ ਦੀ ਸੇਵਾ ਹੈ। ਐੱਨ.ਐੱਸ.ਐੱਸ.ਇਕਾਈ ਵੱਲੋਂ ਕੀਤਾ ਗਿਆ ਇਹ ਉਪਰਾਲਾ ਨੌਜਵਾਨਾਂ ਨੂੰ ਮਨੁੱਖੀ ਮੁੱਦਿਆਂ ਵੱਲ ਮੋੜਨ ਵਾਲਾ ਕਦਮ ਹੈ, ਜਿਸ ਦੀ ਅਸੀਂ ਪੂਰੀ ਤਰ੍ਹਾਂ ਹੌਸਲਾ ਅਫ਼ਜ਼ਾਈ ਕਰਦੇ ਹਾਂ।"ਇਸ ਮੌਕੇ ਐੱਨ.ਐੱਸ.ਐੱਸ.ਇਕਾਈ ਦੇ ਪ੍ਰੋਗਰਾਮ ਅਫ਼ਸਰ ਮਿਸ.ਮੀਨਾਕਸ਼ੀ ਅਤੇ ਡਾ.ਪਰਮਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਇਸ ਮੁਹਿੰਮ ਵਿੱਚ ਪੂਰੇ ਉਤਸ਼ਾਹ ਨਾਲ ਭਾਗ ਲੈਣਗੇ ਅਤੇ ਇਹ ਸਾਬਤ ਕਰ ਦੇਣ ਕਿ ਉਹ ਸਮਾਜਿਕ ਸੇਵਾ ਲਈ ਹਮੇਸ਼ਾ ਤਤਪਰ ਰਹਿਣਗੇ।ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸ.ਜਤਿੰਦਰਪਾਲ ਸਿੰਘ ਪਲਾਹੀ ਜੀ ਨੇ ਇਸ ਯਤਨ ਦੀ ਸ਼ਲਾਘਾ ਕੀਤੀ ਅਤੇ ਐੱਨ.ਐੱਸ.ਐੱਸ. ਇਕਾਈ ਨੂੰ ਅਜਿਹੀਆਂ ਹੋਰ ਜਾਗਰੂਕਤਾ ਮੁਹਿੰਮਾਂ ਵਿੱਚ ਵੱਧ-ਚੜ੍ਹਕੇ ਭਾਗੀਦਾਰੀ ਲਈ ਪ੍ਰੇਰਿਤ ਕੀਤਾ। ਸਮਾਗਮ ਦੇ ਅੰਤ ਵਿੱਚ ਅਧਿਆਪਕ ਸਹਿਬਾਨ ਅਤੇ ਵਿਦਿਆਰਥੀਆਂ ਵੱਲੋਂ ਖੂਨਦਾਨ ਕਰਨ ਸੰਬੰਧੀ ਸਹੁੰ ਚੁੱਕੀ ਗਈ।

Post a Comment

ਆਪਣੀ ਮਨਪਸੰਦ ਕਿਤਾਬ ਲਈ ਲਿਖ ਸਕਦੇ ਹੋ।

Previous Post Next Post