GNCLIB Library Book Search

Search by Title, Author, Accession Number or Subject

Loading catalogue. The first 6 books will appear below automatically…
Book Title Author Accession No. Subject Language Book Location Write-off Status
Loading books…
Showing books…

ਗੁਰੂ ਨਾਨਕ ਕਾਲਜ ਸੁਖਚੈਨਆਣਾ ਸਾਹਿਬ, ਫਗਵਾੜਾ : ਵਿਦਾਇਗੀ ਸਮਾਰੋਹ ਦਾ ਆਯੋਜਨ






ਅੱਜ ਮਿਤੀ 18 ਅਪ੍ਰੈਲ, 2025 ਨੂੰ ਗੁਰੂ ਨਾਨਕ ਕਾਲਜ ਸੁਖਚੈਨਆਣਾ ਸਾਹਿਬ, ਫਗਵਾੜਾ ਵਿੱਚ  ਅੰਡਰ-ਗ੍ਰੈਜੂਏਟ ਅਤੇ ਪੋਸਟ-ਗ੍ਰੈਜੂਏਟ ਵਿਭਾਗਾਂ ਦੇ ਆਖਰੀ ਸਾਲ ਦੇ 200 ਵਿਦਿਆਰਥੀਆਂ ਲਈ ਵਿਦਾਇਗੀ ਸਮਾਰੋਹ ਦਾ ਆਯੋਜਨ ਡੀਨ, ਕਲਚਰਲ ਡਾ.ਰੀਨਾ ਦੀ ਯੋਗ ਅਗਵਾਈ ਹੇਠ ਕੀਤਾ ਗਿਆ। ਸਮਾਰੋਹ ਦੀ ਸ਼ੁਰੂਆਤ  ਸ਼ਬਦ ਗਾਇਨ ਨਾਲ ਹੋਈ। ਮੁੱਖ ਮਹਿਮਾਨ ਵਜੋਂ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਜਤਿੰਦਰਪਾਲ ਸਿੰਘ ਪਲਾਹੀ ਅਤੇ ਪ੍ਰਿੰਸੀਪਲ ਡਾ. ਗੁਰਦੇਵ ਸਿੰਘ ਰੰਧਾਵਾ ਜੀ ਮੌਜੂਦ ਰਹੇ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਸਫ਼ਲਤਾ ਦੀਆਂ ਸ਼ੁੱਭ-ਕਾਮਨਾਵਾਂ ਦਿੰਦਿਆਂ ਕਿਹਾ ਕਿ ਕਾਲਜ ਦੀ ਸਿੱਖਿਆ, ਅਨੁਸ਼ਾਸਨ ਅਤੇ ਸੰਸਕਾਰ ਉਨ੍ਹਾਂ ਦੇ ਆਉਣ ਵਾਲੇ ਜੀਵਨ  ਵਿੱਚ ਮਦਦਗਾਰ ਸਾਬਤ ਹੋਣਗੇ।ਇਸ ਮੌਕੇ ਵੱਖ-ਵੱਖ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮਾਂ ਦੀ ਪੇਸ਼ਕਾਰੀ  ਕੀਤੀ ਗਈ।

                             ਇਸ ਸਮਾਗਮ ਦੌਰਾਨ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਸਾਂਝੇ ਤੌਰ 'ਤੇ ਯਾਦਾਂ ਸਾਂਝੀਆਂ ਕੀਤੀਆਂ ਗਈਆਂ।ਪ੍ਰਿੰਸੀਪਲ ਡਾ.ਗੁਰਦੇਵ ਸਿੰਘ ਰੰਧਾਵਾ ਨੇ ਸਾਰੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਕਿ ਉਹ ਜਿੱਥੇ ਵੀ ਜਾਣ, ਉੱਥੇ ਆਪਣੀ ਪਛਾਣ ਕਾਲਜ ਦੇ ਵਿਦਿਆਰਥੀ ਵਜੋਂ ਬਰਕਰਾਰ ਰੱਖਣ ਅਤੇ ਸਮਾਜਿਕ ਤੌਰ 'ਤੇ ਯੋਗਦਾਨ ਪਾਉਣ।ਇਸ ਵਿੱਚ ਮਿਸਟਰ ਜੀ.ਐੱਨ.ਸੀ ਸਰਬਜੋਤ ਸਿੰਘ, ਮਿਸਟਰ.ਜੀ.ਐੱਨ.ਸੀ. ਰਨਰ-ਅੱਪ ਯਸ਼ ਸ਼ਰਮਾ ,ਮਿਸ. ਜੀ.ਐੱਨ.ਸੀ.ਪਵਨਦੀਪ ਕੌਰ,ਮਿਸ.ਜੀ.ਐੱਨ.ਸੀ. ਰਨਰ-ਅੱਪ ਸਿਮਰਨ ਸ਼ਰਮਾ, ਕ੍ਰਮਵਾਰ ਚੁਣੇ ਗਏ।ਅੰਤ ਵਿੱਚ ਡਾ.ਰੀਨਾ ਨੇ ਸਮਾਰੋਹ ਪ੍ਰਬੰਧਨ ਵਿੱਚ ਸ਼ਾਮਿਲ ਸਮੂਹ ਟੀਚਿੰਗ,ਨਾਨ-ਟੀਚਿੰਗ ਸਟਾਫ਼ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।



Post a Comment

ਆਪਣੀ ਮਨਪਸੰਦ ਕਿਤਾਬ ਲਈ ਲਿਖ ਸਕਦੇ ਹੋ।

Previous Post Next Post