ਗੁਰੂ ਨਾਨਕ ਕਾਲਜ ਸੁਖਚੈਨਆਣਾ ਸਾਹਿਬ, ਫਗਵਾੜਾ, ਕਪੂਰਥਲਾ ਦੀ ਸੈਂਟਰਲ ਲਾਇਬ੍ਰੇਰੀ ਵਿੱਚ ਆਪ ਦਾ ਸਵਾਗਤ ਹੈ।

Sardar Jagat Singh Ji Palahi














ਅਮਰ ਹੋ ਜਾਤੇ ਵੋ ਲੋਗ
ਜੋ ਅਪਨੇ ਲੀਏ ਹੀ ਨਹੀਂ
ਦੂਸਰੇ ਕੇ ਲਈ ਭੀ ਤਕੱਲਫ਼ ਕਰਤੇ ਹੈਂ,
ਕਰ ਜਾਤੇ ਹੈਂ ਵੋਹ ਕੁਛ ਕਾਮ ਐਸੇ
ਜਿਸੇ ਹਮ ਸਦਾ ਯਾਦ ਕਰਤੇ ਹੈਂ।


ਵਿਦਿਆ ਦੇ ਪਾਸਾਰ ਅਤੇ ਪੇਂਡੂ ਵਿਕਾਸ ਦੇ ਮਸੀਹੇ, ਦਰਵੇਸ਼ ਸਿਆਸਤਦਾਨ, ਕਰਮਯੋਗੀ ਅਤੇ ਉੱਘੇ ਸਮਾਜ ਸੇਵਕ ਸ. ਜਗਤ ਸਿੰਘ ਪਲਾਹੀ ਦਾ ਜਨਮ  ਮਿਤੀ  5 ਜਨਵਰੀ, 1928 ਨੂੰ ਮਾਤਾ  ਸ੍ਰੀਮਤੀ ਚੰਨਣ ਕੌਰ ਜੀ ਦੀ ਕੁੱਖੋਂ, ਪਿਤਾ ਸ. ਬਖਸ਼ੀਸ਼ ਸਿੰਘ ਜੀ ਦੇ ਘਰ  ਪਿੰਡ ਕੰਦੋਲਾ ਜਿਲ੍ਹਾ ਜਲੰਧਰ ਵਿਖੇ ਹੋਇਆ। ਆਪ ਲਗਭਗ 86 ਸਾਲ ਦੀ ਉਮਰ ਵਿੱਚ  2 ਨਵੰਬਰ, 2013 ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ।  

ਸ. ਜਗਤ ਸਿੰਘ ਪਲਾਹੀ ਹੋਰਾਂ ਆਪਣੇ ਨਾਮ ਦੇ ਅਰਥਾਂ  ਨੂੰ ਭਰਪੂਰਤਾ ਬਖਸ਼ਦੇ ਹੋਏ, ਸਮਾਜ ਸੇਵਾ ਨੂੰ, ਆਪਣਾ ਸੱਚਾ-ਸੁੱਚਾ ਮਿਸ਼ਨ ਬਣਾ ਲਿਆ ਸੀ। ਇਸ ਮਿਸ਼ਨ ਤੇ ਸਾਲਮ ਸਬੂਤੇ ਕਦਮੀ ਤੁਰਦਿਆਂ, ਉਹ ਵਿਦਿਆ ਦੇ ਪਾਸਾਰ ਲਈ, ਆਖਰੀ ਸਾਹ ਤੱਕ ਨਿਰੰਤਰ ਯਤਨਸ਼ੀਲ ਰਹੇ। ਉਨ੍ਹਾਂ ਦੇ ਸਫ਼ਰ ਦੀਆਂ ਅਨੇਕਾਂ ਦਿਸ਼ਾਵਾਂ ਸਨ, ਪੰਜਾਬੀ ਸੂਬੇ ਲਈ ਸੰਘਰਸ਼, ਧਰਮ-ਯੁੱਧ ਮੋਰਚਾ, ਪੈਪਸੂ ਵਜ਼ਾਰਤ ਵਿੱਚ ਜੇਲ੍ਹ ਯਾਤਰਾਵਾਂ, ਇਸ ਸਭ ਕੁਝ ਦਾ ਆਰੰਭ ਤਾਂ ਵਿਦਿਆਰਥੀ ਜੀਵਨ ਵਿੱਚ ਹੀ ਹੋ ਗਿਆ ਸੀ, ਜਦੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਬੀ.ਏ ਕਰਨ ਉਪਰੰਤ ਕਨੂੰਨ ਦੀ ਪੜ੍ਹਾਈ ਯਾਨੀ ਐੱਲ.ਐੱਲ.ਬੀ. ਦੇ ਤੀਸਰੇ ਸਾਲ ਤੱਕ ਪਹੁੰਚਦਿਆ, ਇਹ ਸੋਚ ਪੱਕੀ, ਪੀਡੀ ਹੋ ਗਈ ਸੀ ਕਿ ਜ਼ਿੰਦਗੀ ਦਾ ਮਕਸਦ ‘ਕੁਝ ਬਣਨਾ’ ਨਹੀਂ, ‘ਕੁਝ ਕਰਨਾ’ਸੀ ,ਕੀ ਕੁਝ  ਕਰਨਾ ਸੀ ਉਸ ਦੀ ਲੰਮੀ ਗਾਥਾ ਹੈ। ਠੀਕ ਹੀ ਕਿਹਾ ਗਿਆ ਹੈ-

                       ‘ਬੜੇ ਸ਼ੌਕ ਸੇ ਸੁਨ ਰਹਾ ਥਾ ਜ਼ਮਾਨਾ
                        ਏਕ ਤੁਮ ਹੀ ਸੌ ਗਏ ਦਾਸਤਾਂ ਕਹਿਤੇ-ਕਹਿਤੇ’।
              ਇਸ ਮਹਾਨ ਸਖ਼ਸ਼ੀਅਤ ਨੂੰ, ਪਿੰਡ ਵਾਲਿਆਂ ਨੇ 1959 ਤੋਂ ਲੈ ਕੇ 1992 ਤੱਕ ਇਕ ਵਾਰ ਚੋਣਾਂ ਜਿਤਾ ਕੇ, ਬਾਕੀ ਹਰ ਵਾਰ, ਸਰਬਸੰਮਤੀ ਨਾਲ ਸਰਪੰਚ ਬਣਾਇਆ, ਉਹ 1952 ’ਚ ਪੈਪਸੂ ਸਟੇਟ ਦੇ ਇਲਾਕੇ ਦੀ ਅਦਾਲਤੀ-ਪੰਚਾਇਤ ਦੇ ਚੇਅਰਮੈਨ ਬਣੇ, ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਕਪੂਰਥਲਾ ਦੇ ਦੋ-ਦੋ ਵਾਰ ਮੈਂਬਰ ਚੁਣੇ ਗਏ, 1965 ਤੋਂ 1971 ਤੱਕ ਮਾਰਕੀਟ ਕਮੇਟੀ ਫਗਵਾੜਾ ਦੇ ਚੇਅਰਮੈਨ ਬਣੇ ਤਾਂ ਸਮੇਂ ਅਤੇ ਅਹੁਦੇ ਦਾ ਸਦਉਪਯੋਗ ਕਰਦਿਆਂ, ਫਗਵਾੜਾ ਹਲਕੇ ਦੇ ਪਿੰਡਾਂ ’ਚ ਸੜਕਾਂ ਦਾ ਜਾਲ ਵਿੱਛਾ ਦਿੱਤਾ। ਲੋਕਾਂ ਨੇ ਆਪ ਦੀ ਕਾਰਜ ਸ਼ੈਲੀ ਨੂੰ ਦੇਖਦਿਆਂ ‘ਸੜਕਾਂ ਦਾ ਰਾਜਾ’ ਦੇ ਖਿਤਾਬ ਨਾਲ ਆਪ ਨੂੰ ਨਿਵਾਜਿਆ। ਫਿਰ ਇੰਪਰੂਵਮੈਂਟ ਟਰੱਸਟ ਫਗਵਾੜਾ ਦੇ 1978 ਵਿੱਚ ਚੇਅਰਮੈਨ ਬਣੇ, ਤਾਂ ਲੋਕ ਮਨ ’ਚ ਉਸਦੀ ਅਮਿਟ ਛਾਪ ਛੱਡੀ। ਪੰਜਾਬ ’ਚ ਗਵਰਨਰੀ ਰਾਜ ਸਮੇਂ ਪੰਜ ਸਾਲ ਜ਼ਿਲ੍ਹਾ ਪਲਾਨਿੰਗ ਬੋਰਡ ਕਪੂਰਥਲਾ ਦੇ ਮੈਂਬਰ ਬਣੇ, ਪੇਂਡੂ ਸਲਾਹਕਾਰ ਕਮੇਟੀ ਦੇ ਦੋ ਸਾਲ ਮੈਂਬਰ ਰਹੇ, ਫਖ਼ਰ ਦੀ ਗੱਲ ਇਹ ਹੈ ਕਿ ਸਰਕਾਰੇ - ਦਰਬਾਰੇ ਇਨ੍ਹਾਂ ਪ੍ਰਾਪਤੀਆਂ ਦਾ ਮਕਸਦ  ਸੀ - ਪੇਂਡੂ ਵਿਕਾਸ। ਵਿਕਾਸ ਆਪਣੇ ਲੋਕਾਂ ਦਾ, ਇਲਾਕੇ ਦਾ, ਪੰਜਾਬ ਦਾ। ਖੇਤਰ ਰਾਜਨੀਤੀ ਦਾ ਹੋਵੇ, ਧਰਮ ਦਾ ਜਾਂ ਵਿਦਿਆ ਦਾ, ਉਨ੍ਹਾਂ ਦੀ ਪਾਰਦਰਸ਼ੀ ਸੋਚ ਤੇ ਸੱਚੀ- ਸੁੱਚੀ ਕਾਰਜ ਸ਼ੈਲੀ ਦਾ ਲੋਕਾਂ ਨੇ ਭਰਪੂਰ ਹੁੰਗਾਰਾ ਭਰਿਆ ਤੇ ਮਣਾਂ ਮੂੰਹੀ ਪਿਆਰ-ਸਤਿਕਾਰ ਵੀ ਦਿੱਤਾ। ਉਨ੍ਹਾਂ ਦੀ ਲਗਨ, ਦ੍ਰਿੜਤਾ, ਨਿਡਰ ਕਾਰਜਸ਼ੀਲਤਾ ਸਦਕਾ ਹੀ ਪੰਜਾਬ ਸਰਕਾਰ ਨੇ ਇਕ ਵਾਰ ਨਹੀਂ, ਦੋ ਵਾਰ ‘ਸ਼ੋਸ਼ਲ ਵਰਕਰ’ ਦੇ ਖਿਤਾਬ ਨਾਲ ਨਿਵਾਜਿਆਂ। ਸ. ਜਗਤ ਸਿੰਘ ਪਲਾਹੀ ਹੁਰਾਂ ਦੀ ਅਦੁੱਤੀ, ਲਾਸਾਨੀ ਸਖਸ਼ੀਅਤ ਦੀ ਖੂਬਸੂਰਤ ਪਰਤ ਇਹ ਵੀ ਹੈ ਕਿ ਉਨ੍ਹਾਂ ਜਿਸ ਵੀ ਕੰਮ ਨੂੰ ਹੱਥ ਪਾਇਆ, ਪੂਰੀ ਸਮਰਪਣ ਦੀ ਇੱਛਾ ਨਾਲ ਨੇਪਰੇ ਚਾੜ੍ਹਿਆ ਬੇਸ਼ੱਕ ਆਪ ਕਦੇ ਵੀ ਸ਼੍ਰੋਮਣੀ ਗੁਰਦੂਆਰਾ ਕਮੇਟੀ ਦੇ ਮੈਂਬਰ ਨਹੀਂ ਰਹੇ, ਪਰ ਸੰਨ 1983 ਵਿੱਚ ਇਤਿਹਾਸਿਕ ਗੁਰਦੁਆਰਿਆਂ, ਗੁਰਦੂਆਰਾ ਸੁਖਚੈਨਆਣਾ ਸਾਹਿਬ ਅਤੇ ਗੁਰਦੁਆਰਾ ਚੌੜਾ ਖੂਹ ਫਗਵਾੜਾ ਦੇ ਆਪ ਨੂੰ ਰਸੀਵਰ ਲਗਾਇਆ ਗਿਆ। ਇਸ ਸਮੇਂ ਦੌਰਾਨ ਆਪ ਨੇ ਗੁਰਦੁਆਰਾ ਚੌੜਾ ਖੂਹ ਵਿਖੇ ਤਿੰਨ ਮੰਜ਼ਲੀ ਲੰਗਰ ਅਤੇ ਰਿਹਾਇਸ਼ੀ ਇਮਾਰਤ ਦੀ ਉਸਾਰੀ ਫਗਵਾੜਾ ਦੀਆਂ ਸੰਗਤਾਂ  ਦੇ ਸਹਿਯੋਗ ਨਾਲ ਸਿਰਫ਼ ਛੇ ਮਹੀਨੇ ਦੇ ਅਰਸੇ ਵਿੱਚ ਕੀਤੀ। ਆਪ 1985 ਨੈਸ਼ਨਲ ਰੂਰਲ ਡਿਵੈਲਪਮੈਂਟ ਸੁਸਾਇਟੀ ਪਲਾਹੀ ਦੇ ਚੇਅਰਮੈਨ ਸਨ, ‘ਦਾ ਨੈਸ਼ਨਲ ਇੰਸਟੀਚਿਉਟ ਫਾਰ ਇੰਟੈਗਰੇਟਿੰਡ ਰੂਰਲ ਡਿਵੈਲਮੈਂਟ ਐਂਡ ਟ੍ਰਾਂਸਫਰ ਆਫ਼ ਟੈਕਨੌਲਜੀ’ ਦੇ ਤਹਿਤ ‘ਪੇਂਡੂ - ਵਿਕਾਸ’ ਦੇ ਨਵੇਂ ਪ੍ਰਤੀਮਾਨ ਸਥਾਪਤ ਕਰਦਿਆਂ ; ਤਕਨੀਕੀ ਸਿਖਿਆ, ਫਗਵਾੜਾ ਬਲਾਕ ਦੇ 80 ਸਕੂਲਾਂ ’ਚ ਪਾਣੀ ਦੀਆਂ ਟੈਂਕੀਆਂ, ਗੋਬਰ ਗੈਸ ਪਲਾਂਟ, ਅੰਡਰ ਗਰਾਊਂਡ ਸੀਵਰੇਜ, ਸੋਲਰ ਵਾਟਰ ਹੀਟਿੰਗ ਸਿਸਟਮ ਆਦਿ ਸਹੂਲਤਾਂ ਪ੍ਰਦਾਨ ਕੀਤੀਆਂ ਤੇ ਕਰਵਾਈਆਂ।
       ਖੇਤਰ ਰਾਜਨੀਤੀ ਦਾ ਹੋਵੇ, ਪੇਂਡੂ ਵਿਕਾਸ ਦਾ ਜਾਂ ਧਰਮ ਦਾ, ਉਨ੍ਹਾਂ ਦੀ ਸੇਵਾ ਭਾਵਨਾ ਤੇ ਸਮਪਰਣ ਇੱਛਾ ਦੀ ਮਿਸਾਲ ਅਦੁੱਤੀ ਹੈ। ਉਨ੍ਹਾਂ ਦੀ ਪਛਾਣ ਦਾ ਸ਼ਇਦ ਸਭ ਤੋਂ ਗੂੜ੍ਹਾ ਅੱਖਰ ਵਿਦਿਆ ਦਾ ਖੇਤਰ ਹੈ, ਉਸ ਵਿੱਚ ਵੀ ਉਹ ਪੇਂਡੂ -ਵਿਕਾਸ ਦੇ ਨਵੇਂ  ਦਿਸਹੱਦੇ ਸਿਰਜਦੇ ਨਜ਼ਰ ਆਉਂਦੇ ਹਨ। ਪਿੰਡ ਪਲਾਹੀ ’ਚ ਚਲ ਰਹੀਆਂ ਵਿਦਿਅਕ ਸੰਸਥਾਵਾਂ ਸ੍ਰੀ ਗੁਰੂ ਗੋਬਿੰਦ ਐਜੂਕੇਸ਼ਨਲ ਕੌਂਸਲਸ੍ਰੀ ਹਰ ਗੋਬਿੰਦ ਖਾਲਸਾ ਸੀਨੀਅਰ ਸੈਕੰਡਰੀ ਸਕੂਲਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ 400 ਸਾਲਾਂ ਪ੍ਰਕਾਸ਼ ਉਤਸਵ ਦੇ ਸੰਬੰਧ ’ਚ ਪਿੰਡ ਪਲਾਹੀ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਮੀਰੀ ਪੀਰੀ ਹਾਲ, ਪਿੰਡ ਦੀ ਮੁੱਖ ਸੜਕ ’ਤੇ ਮੀਰੀ ਪੀਰੀ ਗੇਟ ਅਤੇ  ਤਿੰਨ ਗੁਰੂ ਸਾਹਿਬਾਨ ਦੀ ਯਾਦ ’ਚ ਅਕਾਰਸ਼ਕ ਸਤੰਬ ਦੀ ਉਸਾਰੀ ਕਰਾਈ। ਗੁਰੂ ਹਰਗੋਬਿੰਦ ਪਬਲਿਕ ਸਕੂਲ ਪਲਾਹੀ, ਗੁਰੂ ਨਾਨਕ ਕਾਲਜੀਏਟ ਸਕੂਲ ਫਗਵਾੜਾ ਅਤੇ ਗੁਰੂ ਨਾਨਕ ਕਾਲਜ ਸੁਖਚੈਨਆਣਾ ਸਾਹਿਬ ਫਗਵਾੜਾ, ਵਿਸ਼ੇਸ ਪਹਿਚਾਣ ਰੱਖਦੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 500 ਸਾਲਾਂ ਪ੍ਰਕਾਸ਼ ਉਤਸਵ ਸਮੇਂ ਪੰਜਾਬ ’ਚ ਖੁੱਲ੍ਹੇ  ਕਾਲਜਾਂ ਵਿੱਚੋਂ ਗੁਰੂ ਨਾਨਕ ਕਾਲਜ ਸੁਖਚੈਨਆਣਾ ਸਾਹਿਬ ਫਗਵਾੜਾ ਦਾ ਨਾਂ ਮੋਹਰੀਆਂ ’ਚ ਆਉਂਦਾ ਹੈ। ਵਿਦਿਆ ਦੇ ਪਾਸਾਰ ਲਈ ਆਪ ਦੀਆਂ ਅਣਥੱਕ ਕੋਸ਼ਿਸ਼ਾਂ ਅਤੇ ਨੇਕ ਇਰਾਦੇ ਨੂੰ ਦੇਖਦਿਆਂ ਇਲਾਕੇ ਦੀਆਂ ਕਈ ਵਿਦਿਅਕ ਸੰਸਥਾਵਾਂ ਦੇ ਪ੍ਰਬੰਧਕੀ ਕਾਰਜ ’ਚ ਆਪ ਨੂੰ ਸ਼ਾਮਲ ਕੀਤਾ ਗਿਆ ਸੀ ਜਿਵੇਂ ਸੰਤ ਬਾਬਾ ਦਲੀਪ ਸਿੰਘ ਡੁਮੇਲੀ ਅਤੇ ਸ੍ਰੀ ਗੁਰੂ ਹਰਰਾਇ ਸੀਨੀਅਰ ਸੈਕੰਡਰੀ ਸਕੂਲ ਦੁਸਾਂਝ ਕਲਾ ਆਦਿ। ਉਹ ਸਮਾਜ-ਸੇਵੀ ਸੰਸਥਾਵਾਂ ਰੋਟਰੀ ਕਲੱਬ, ਇਨਵਾਇਰਮੈਂਟ ਐਸੋਸੀਏਸ਼ਨ, ਪੰਜਾਬ ਐਕਸ਼ਨ ਗਰੁੱਪ ਆਫ਼ ਰੂਰਲ ਡਿਵੈੱਲਪਮੈਂਟ, ਅਤੇ ਸਾਹਿਤਕ - ਸਭਿਆਚਾਰਕ ਜਥੇਬੰਦੀਆਂ ; ਪੰਜਾਬੀ ਲੇਖਕ ਸਭਾ ਪਲਾਹੀ ਤੇ ਨਵਚੇਤਨਾ ਸਾਹਿਤ ਕਲਾ ਮੰਚ ਫਗਵਾੜਾ ਆਦਿ ਦੇ ਪ੍ਰਧਾਨ, ਸਪਪ੍ਰਸਤ ਤੇ ਪ੍ਰਮੁੱਖ ਸਲਾਹਕਾਰ ਰਹੇ।
       ਸ. ਜਗਤ ਸਿੰਘ ਪਲਾਹੀ ਹੁਰਾਂ ਦੀ ਮਨਮੋਹਕ, ਅਦੁੱਤੀ ਸ਼ਖਸੀਅਤ ਦੀ ਖ਼ੂਬਸੂਰਤ ਪਰਤ ਹੈ ਕਿ ਉਹ ਕਦੇਂ ਕੁਰਸੀਆਂ ਮਗਰ ਨਹੀਂ ਭੱਜੇ, ਜਿਹੜੀ ਵੀ ਜਥੇਬੰਦੀ ਨੇ, ਜਿਹੜੀ ਵੀ ਸੰਸਥਾ ਨੇ ਜਾਂ ਜਿਸ ਵੀ ਖੇਤਰ ’ਚ ਉਨ੍ਹਾਂ ਨੂੰ ਕੁਰਸੀ ਪ੍ਰਦਾਨ ਕੀਤੀ, ਉਨ੍ਹਾਂ ਉਸ ਕੁਰਸੀ ਦੀ ਸਿਰਫ ਸੋਭਾ ਹੀ ਨਹੀਂ ਵਧਾਈ, ਸਗੋਂ ਉਸ ਸੰਸਥਾ, ਜਥੇਬੰਦੀ ਜਾਂ ਖੇਤਰ ਨੂੰ ਵਿਲੱਖਣ ਪਹਿਚਾਨ ਦਿੱਤੀ। ਉਨ੍ਹਾਂ ਦੀ ਸੱਚੀ- ਸੁੱਚੀ ਸੋਚ, ਨੇਕ ਇਰਾਦੇ, ਦ੍ਰਿੜ - ਸੰਕਲਪ ਤੇ ਪਾਰਦਰਸ਼ੀ ਕਾਰਜ ਸ਼ੈਲੀ ਨੂੰ ਸਲਾਮ ਕਰਦਿਆਂ, ਇਹ ਦਸਣਾ ਵੀ ਜ਼ਰੂਰੀ ਹੈ ਕਿ ਵਿਦਿਅਕ ਕੌਸਲ ਦੇ ‘ਅਜੀਵਨ ਪ੍ਰਧਾਨ’ ਨੇ ਆਪਣੇ ਜੀਵਨ ਦੇ ਅੰਤਲੇ ਸਾਲਾਂ ’ਚ ਸਿਹਤ ਦੀ ਬੇਵਸੀ ਨੂੰ ਮਹਿਸੂਸ ਕਰਦਿਆਂ, ਇਕ ਹੋਰ ਮਿਸਾਲ ਕਾਇਮ ਕੀਤੀ ‘ਅਜੀਵਨ ਪ੍ਰਧਾਨਗੀ’ ਤਿਆਗਦਿਆਂ, ਜਿਸ ਸਖ਼ਸ਼ ਨੂੰ ਰਾਜਨੀਤੀ ਦੇ ਖੇਤਰ ‘ਚ ਉਂਗਲੀ  ਫੜ ਕੇ ਸਿਰਫ਼ ਚਲਣਾ ਸਿਖਾਇਆ ਸੀ, ਸਗੋਂ ਹਰ ਵਕਤ ਆਪਣੇ ਨਾਲ ਰਖਦਿਆਂ ਇਨ੍ਹਾਂ ਖੇਤਰਾਂ ਦੀ ਮਹੀਨ ਜਾਣਕਾਰੀ ਪ੍ਰਦਾਨ ਕਰਦਿਆਂ, ਪਥ ਪ੍ਰਦਰਸ਼ਕ ਬਣ ਕੇ ਅਗਵਾਈ ਕੀਤੀ, ਉਸ ਨੂੰ ਆਪਣੇ ਜੀਉਂਦੇ ਜੀਅ ਹੀ ਪ੍ਰਧਾਨ ਬਣਾ ਦਿੱਤਾ। ਉਹ ਸਖ਼ਸ਼ ਹੈ, ਸ. ਜਤਿੰਦਰ ਪਾਲ ਸਿੰਘ ਪਲਾਹੀ ! ਬੀਤੇ ਵਰ੍ਹਿਆ ’ਚ ਨਵੇਂ ਪ੍ਰਧਾਨ ਦੀ ਕਾਰਜਸ਼ੈਲੀ ਨੂੰ ਦੇਖਦਿਆ, ਸ. ਜਗਤ ਸਿੰਘ ਪਲਾਹੀ ਹੁਰਾਂ ਦੀ ਚੋਣ ’ਤੇ ਮਾਣ ਕਰਦੇ ਹਨ ਇਲਾਕਾ ਨਿਵਾਸੀ। ਤੇ ਹੁਣ ਆਪਣੇ ਰਹਬਿਰ, ਆਪਣੇ  ਸਾਥੀ, ਆਪਣੇ ਪਿਤਾ ਤੇ ਆਪਣੇ ਪਾਲਕ ਦੀ ਸੋਚ ਨੂੰ ਦਿਸ ਹੱਦਿਆਂ ਤੋਂ ਪਾਰ ਲੈ ਜਾਣ ਦੀ ਭਾਵਨਾ ਨਾਲ ਬਣੇ ਸ. ਜਗਤ ਸਿੰਘ ਪਲਾਹੀ ਯਾਦਗਾਰੀ ਟਰੱਸਟ ’ਤੋਂ ਇਲਾਕਾ ਨਿਵਾਸੀਆਂ ਨੂੰ ਭਰਪੂਰ ਆਸਾਂ ਹਨ। ਪਿਛਲੇ ਵਰ੍ਹਿਆਂ ਦੀ ਕਾਰਜ-ਸ਼ੈਲੀ ਨੂੰ ਦੇਖਦਿਆਂ ਉਨ੍ਹਾਂ ਆਸਾਂ ਨੂੰ ਬੂਰ ਪੈਂਦੇ ਨਜ਼ਰ ਆਉਂਦੇ ਹਨ। ਸ. ਜਗਤ ਸਿੰਘ ਪਲਾਹੀ ਦੀ ਕਾਰਜ ਸ਼ੈਲੀ :-  
              ਮਾਨਾ ਕਿ ਇਸ ਜ਼ਮੀ ਕੋ ਗੁਲਸ਼ਨ ਨਾ ਕਰ ਸਕੇ
              ਕੁਛ ਖ਼ਾਰ ਤੋਂ ਕਮ ਕਰ ਗਏ, ਗੁਜ਼ਰੇ ਜਿਧਰ ਸੇ ਹਮ।
ਨੂੰ ਨਤਮਸਤਕ ਹਾਂ । ਬਾਕੀ ਰਹਿੰਦੇ ਖਾਰਾਂ ਨੂੰ ਖ਼ਤਮ ਕਰਨ ਲਈ ਟਰੱਸਟ ਵਲ ਆਸ ਭਰਪੂਰ ਨਜ਼ਰਾਂ ਨਾਲ ਤੱਕਦੇ ਹਾਂ !

                                                                                           
ਭੁਪਿੰਦਰ ਕੌਰ (ਡਾ.)
                                                                                    ਮੁਖੀ, ਪੰਜਾਬੀ ਵਿਭਾਗ 
A visionary crusader in the field of education and rural development, a distinguished statesman, a true ‘karma yogi’ and philanthropist to the core, Sardar Jagat Singh Palahi was born on January 5, 1928 to Smt. Chanan Kaur and Sardar Bakhshish  singh in the village Kandela (Dist. Jalandhar). On November 2, 2013 at the age of 86, he bade goodbye to this mortal world.
             True to his name, Sardar Jagat Singh adopted social service as his mission of life. Pursuing this mission with whole-hearted dedication, he incessantly strived for the cause of education till the last breath of his life. His multifaceted persona remained undeterred while facing so many struggles like striving for Punjabi Province, fighting for the cause of religion, sufferings in jail and so on. The seeds for all these were sown in his student life.  While pursuing third year of L.L.B., after completing B.A. from Panjab University, Chandigarh, he had made up his mind to give his life ‘a meaningful existence’.
              S. Jagat Singh’s life was exemplary in more than one way. It goes to his credit that from 1959 to 1992, he fought elections only once, and was every time chosen ‘Sarpanch’ unanimously. In 1952, he became the Chairman of Pepsu State Regional Panchayat. He was elected twice the member of Block Smiti and Zila Parishad, Kapurthala. He remained Chairman, Market Committee, Phagwara from 1965 to 1971. During this tenure, he got constructed a number of roads in villages of Phagwara. His mammoth contribution in the construction of various link roads were well applauded by the people of the area. Once again, in 1978, he was elected Chairman of Improvement Trust, Phagwara, and left an indelible imprint on the minds of people. During the Governor rule in Punjab, he held the membership of Distt. Planning Board, Kapurthala, for five consecutive years, and that of village Advisory Committee for two consecutive years. Behind all these prestigious accomplishments, his ardent zeal was to follow the mission of ‘rural development’ as well as the growth and development of the people, the region and the state of Punjab. S. Jagat Sing Palahi’s progressive and transparent thinking, his honest way of working garnered abounding respect and affection of the people, be it the field of politics, religion or education. He was adorned twice with the title of ‘Social Worker’ by Punjab Govt. for his unflinching commitment to his work.
                   The most exceptional and unique aspect of S. Jagat Singh Ji’s persona was that he wholeheartedly committed himself to every task he took in his hand. Though he was never an official member of Shiromani Gurudwara Prabhandak Committee, he was appointed Receiver of Historic Gurudwara, Sukhchainana Sahib and Gurudwara Chaura khuh, Phagwara in the year 1983 During this time, he got three- story langar and residential building constructed within a short span of only six months. He was appointed Chairman of National Rural Development Society, Palahi in 1985. During this tenure, under ‘The National Institute for Integrated Rural Development and Transfer of Technology Programme’, he covered new milestones and provided facilities like water tanks, gober gas plants, under-ground sewerage in eight schools of Phagwara Block.
                       S. Jagat Singh Palahi’s most remarkable contribution is in the field of education. Under his visionary stewardship, the educational institutions in Palahi and Shri Guru Gobind Educational Council were established. Marking the 400th birth anniversary of Shri Guru Hargobind Sahib, Miri Piri Hall, main road to village Palahi, Miri Piri Gate, and Academic Pillar were also constructed with the contribution of the devotees. Apart from these, Guru Gobind Public School Palahi, Guru Nanak Collegiate School, Phagwara, and Guru Nanak College, Sukhchainana Sahib, Phagwara were also established under his aegis. Guru Nanak College Sukhchainana Sahib that came into existence marking the 500th Prakash Purab of Guru Nanak Dev Ji, has been reckoned as one of the pioneering institutions of the region. Owing to his untiring efforts for the cause of education, he had the honour of being included in the managing committee of a number of educational institutions of the region such as Sant Baba Dilip Singh, Domeli and Shri Guru HarRai Senior Secondary School, Dosanjh Kalah etc. He also remained President, and Chief Advisor of many Social Welfare institutions like Rotary Club, Environment Association, Punjab Action Group of School Development and many literary and cultural associations like Punjabi Writers’ Association, Palahi and Nav Chetan Literary Arts Society, Phagwara.

       It is one the most enchanting aspects of S. Jagat Sing Palahi’s exceptional persona that he never aspired for prestigious positions. Whatever position he was offered in any institution, he not only maintained the decorum of that but also gave it a distinct identity by his wholehearted dedication and devotion. We salute this great visionary’s noble mindedness, true perseverance, unwavering spirit and transparent work ethics. It is worth mentioning here that in the later stage of his life, suffering from various health issues, he took the sagacious decision of quitting the Presidentship and handing it over to S. Jatinder Pal Singh Palahi, whom he himself had groomed and taught varied nuances of politics and management. The way S. Jatinder pal Singh Palahi bore the responsibility entrusted to him and proved himself worthy of the trust reposed in him, is, in fact, a matter of pride for the people of the region. Now, everybody has pinned hopes on S. Jagat Singh Memorial Trust, which came into existence to materialise the dream of our pioneer, Patron and guiding force S. Jagat Singh Palahi- a champion for the cause of humanity and an inspiration for all of us. 
                                                        
                                                              Dr  Reena Vij 
                                                          English Department

Tags

Post a Comment

ਆਪਣੀ ਮਨਪਸੰਦ ਕਿਤਾਬ ਲਈ ਲਿਖ ਸਕਦੇ ਹੋ।

[blogger]

MKRdezign

Contact Form

Name

Email *

Message *

Powered by Blogger.
Javascript DisablePlease Enable Javascript To See All Widget