ਗੁਰੂ ਨਾਨਕ ਕਾਲਜ ਸੁਖਚੈਨਆਣਾ ਸਾਹਿਬ, ਫਗਵਾੜਾ, ਕਪੂਰਥਲਾ ਦੀ ਸੈਂਟਰਲ ਲਾਇਬ੍ਰੇਰੀ ਵਿੱਚ ਆਪ ਦਾ ਸਵਾਗਤ ਹੈ।

Book Fair Glimpse 09-03-2022

 

ਗੁਰੂ ਨਾਨਕ ਕਾਲਜ ਸੁਖਚੈਨਆਣਾ ਸਾਹਿਬ ਵਿਖੇ ਭਾਸ਼ਾ ਵਿਭਾਗ ਕਪੂਰਥਲਾ ਦੇ ਸਹਿਯੋਗ ਨਾਲ 9-03-2022 ਨੂੰ ਪੁਸਤਕ ਪ੍ਰਦਰਸ਼ਨੀ ਲਗਾਈ ਗਈ। ਇਸ ਪੁਸਤਕ ਪ੍ਰਦਰਸ਼ਨੀ ਦਾ ਮੁੱਖ ਮੰਤਵ ਅਧਿਆਪਕ ਅਤੇ ਵਿਦਿਆਰਥੀਆਂ ਵਿੱਚ ‘ਰੀਡਿੰਗ ਹੈਬਿਟ’ ਵਧਾਉਣਾ ਸੀ। ਕਾਲਜ ਦੇ ਪ੍ਰਿੰਸੀਪਲ ਡਾ. ਗੁਰਦੇਵ ਸਿੰਘ ਰੰਧਾਵਾ ਦੇ ਪ੍ਰੇਰਨਾ ਸਦਕਾ  ਭਾਸ਼ਾ ਮੰਚ ਸਰਪ੍ਰਸਤ ਡਾ.ਪਰਮਿੰਦਰ ਸਿੰਘ ਅਤੇ ਲਾਇਬ੍ਰੇਰੀਅਨ ਸ.ਸੁਖਵਿੰਦਰ ਸਿੰਘ ਵੱਲੋਂ ਪੁਸਤਕ ਪ੍ਰਦਰਸ਼ਨੀ ਵਿੱਚੋਂ ਅਧਿਆਪਕ ਅਤੇ ਵਿਦਿਆਰਥੀਆਂ ਨੂੰ ਲਾਇਬ੍ਰੇਰੀ ਲਈ ਆਪਣੀ ਮਨਪਸੰਦ ਪੁਸਤਕ ਖ੍ਰੀਦਣ ਲਈ ਪ੍ਰੇਰਿਤ ਕੀਤਾ ਗਿਆ। ਇਹਨਾਂ ਪੁਸਤਕਾਂ ਦੀ ਖ੍ਰੀਦ ਲਾਇਬ੍ਰੇਰੀ ਬਜਟ ਵਿੱਚੋਂ ਕੀਤੀ ਗਈ। ਇਸ ਮੌਕੇ ਤੇ ਪਹੁੰਚੇ ਭਾਸ਼ਾ ਅਫ਼ਸਰ ਸ੍ਰੀਮਤੀ ਜਸਪ੍ਰੀਤ ਕੌਰ,ਸ.ਬਲਵੀਰ ਸਿੰਘ ਸਿੱਧੂ ਅਤੇ ਉਹਨਾਂ ਦੀ ਸਮੁੱਚੀ ਟੀਮ ਦਾ ਸਵਾਗਤ 

ਡਾ.ਸੀਮਾ ਕਪੂਰ,ਪ੍ਰੋ. ਪਰਮਜੀਤ ਸਿੰਘ ਵੱਲੋਂ ਕੀਤਾ ਗਿਆ।ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਪਹੁੰਚੇ ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸ.ਜਤਿੰਦਰਪਾਲ ਸਿੰਘ ਪਲਾਹੀ ਹੁਰਾਂ ਨੇ ਇਸ ਕਦਮ ਦੀ ਸ਼ਲਾਘਾ ਕੀਤੀ ਤੇ ਇਸ ਉਪਰਾਲੇ ਲਈ ਆਯੋਜਕਾਂ ਨੂੰ ਵਧਾਈ ਦਿੱਤੀ। ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਵੱਧ ਚੜ੍ਹ ਕੇ ਇਸ ਪ੍ਰਦਰਸ਼ਨੀ ਵਿੱਚ ਹਿੱਸਾ ਲਿਆ ਅਤੇ ਆਪਣੀਆਂ ਮਨਪਸੰਦ ਕਿਤਾਬਾਂ ਦੀ ਖਰੀਦ ਕੀਤੀ।  ਡਾ. ਰੀਨਾ ਵਿਜ, ਡਾ ਪਰਮਿੰਦਰ ਸਿੰਘ, ਪ੍ਰੋ ਮੀਨਾਕਸ਼ੀ, ਡਾ. ਯਾਦਵਿੰਦਰਜੀਤ ਭਾਟੀਆ, ਡਾ. ਕੁਲਵਿੰਦਰ ਸਿੰਘ, ਪ੍ਰੋ ਮਨਦੀਪ ਕੌਰ ਆਦਿ ਨੇ ਲਾਇਬ੍ਰੇਰੀਅਨ ਸੁਖਵਿੰਦਰ ਸਿੰਘ ਨਾਲ ਮਿਲ ਕੇ ਵਿਦਿਆਰਥੀਆਂ ਨੂੰ  ਕਿਤਾਬਾਂ ਪ੍ਰਤੀ ਸੁਚੇਤ ਕੀਤਾ।

The Library in collaboration with the Language Department, Kapurthala organized a book exhibition on 9.03.2022 at the College Campus. The highlight of the book fair was that students and teachers were encouraged to purchase their favorite books for the library to enhance their reading habits. Payment for these books was made in the library budget. 

The book fair lasted from 11 a.m. to 3 p.m. During its inauguration, Dr. Seema Kapoor, Prof. Paramjit Singh, Dr. Reena Vij, Dr. Yadvinderjit Bhatia, Dr. Parminder Singh, Dr. Kulwinder Singh, Prof. Meenakshi, Prof. Mandeep Kaur, Prof. Ashutosh, Librarian Sukhwinder Singh were present with the students of the college. College students review books and buy their favorite books for the library

Book Fair News


























Post a Comment

ਆਪਣੀ ਮਨਪਸੰਦ ਕਿਤਾਬ ਲਈ ਲਿਖ ਸਕਦੇ ਹੋ।

[blogger]

MKRdezign

Contact Form

Name

Email *

Message *

Powered by Blogger.
Javascript DisablePlease Enable Javascript To See All Widget